IND VS SA : ਟੈਸਟ ਸੀਰੀਜ ਤੋ ਪਹਿਲਾਂ ਦੱਖਣੀ ਅਫ਼ਰੀਕਾ ਦੇ ਤਿੰਨ ਗੇਂਦਬਾਜ਼ ਜਖਮੀ ਹੋਏ, ਕਾਸਿਗੋ ਰਬਾਡਾ ਨੂੰ ਵੀ ਹੋਣਾ ਪੈ ਸਕਦਾ ਹੈ ਮੈਚ ਵਿਚੋ ਬਾਹਰ
ind-vs-sa
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਸਿਗੋ ਰਬਾਡਾ ਮੈਚ ਦੌਰਾਨ ਜਖਮੀ ਹੋਣ ਕਾਰਨ ਮੈਚ ਤੋ ਬਾਹਰ ਹੋ ਗਏ ਹਨ। ਅਤੇ ਉਹ ਭਾਰਤ ਖਿਲਾਫ ਖੇਲੇ ਜਾਣ ਵਾਲੇ ਪਹਿਲੇ ਟੈਸਟ ਮੈਚ ਤੋ ਵੀ ਬਾਹਰ ਹੋ ਸਕਦੇ ਹਨ ਇਸ ਤੋ ਇਲਾਵਾ ਦੋ ਹੋਰ ਖਿਡਾਰੀ ਐਨਰਿਕ ਅਤੇ ਲੁੰਗੀ ਵੀ ਜ਼ਖ਼ਮੀ ਹਨ।
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਸਿਗੋ ਰਬਾਡਾ ਅਤੇ ਟੈਸਟ ਮੈਚ ਕਪਤਾਨ ਤੇਂਬਾ ਬਾਵੁਮਾ ਵੀ ਘਰੇਲੂ ਕ੍ਰਿਕਟ ਚ ਹਿੱਸਾ ਨਹੀਂ ਲੈਣਗੇ। ਇਹਨਾ ਦੋਨਾ ਖਿਡਾਰੀਆਂ ਨੂੰ ਭਾਰਤ ਖਿਲਾਫ ਖੇਡੇ ਜਾਣ ਵਾਲੇ ਓਵਰਾ ਤੋ ਬਾਹਰ ਰਖਿਆ ਗਿਆ ਹੈ। ਹਾਲਾ ਕੇ ਇਹ ਦੋਵੇ ਖਿਡਾਰੀ ਕਾਸਿਗੋ ਰਬਾਡਾ ਅਤੇ ਤੇਂਬਾ ਬਾਵੁਮਾ ਅਗਲੀ ਟੈਸਟ ਸੀਰੀਜ ਖੇਲਣ ਲਈ ਟੀਮ ਵਿਚ ਮੁੜ ਵਾਪਸੀ ਕਰ ਸਕਦੇ ਹਨ। ਇਹ ਤਿੰਨੋ ਖਿਡਾਰੀ ਜਖਮੀ ਹਨ ਅਤੇ ਜੇਕਰ ਉਹ ਸਮੇਸਿਰ ਠੀਕ ਨਹੀਂ ਹੁੰਦੇ ਤਾ ਉਹਨਾਂ ਨੂੰ ਭਾਰਤ ਖਿਲਾਫ ਖੇਲੇ ਜਾਣ ਵਾਲੇ ਟੈਸਟ ਮੈਚ ਤੋ ਬਾਹਰ ਵੀ ਹੋਣਾ ਪੈ ਸਕਦਾ ਹੈ।
ਦੱਖਣੀ ਅਫਰੀਕਾ ਦੇ ਕਪਤਾਨ ਤੇਮਬਾ ਬਾਵੁਮਾ ਅਤੇ ਗੇਂਦਬਾਜ਼ ਕੇਸਿਗੋ ਰਬਾਡਾ ਨੇ ਵੀਰਵਾਰ ਨੂੰ ਲਾਈਨੇਜ਼ ਅਤੇ ਡਾਲਫਿਨ ਵਿਚਾਲੇ ਕ੍ਰਿਕਟ ਮੈਚ ਖੇਡਣਾ ਸੀ। ਪਰ ਹੁਣ ਇਹ ਖਿਡਾਰੀ ਇਸ ਮੈਚ ਦਾ ਹਿੱਸਾ ਨਹੀਂ ਹੋਣਗੇ । ਬਾਵੁਮਾ ਕਿਸੇ ਕਾਰਨ ਕਰਕੇ ਨਹੀਂ ਖੇਲੇਗਾ ਅਤੇ ਕੇਸਿਗੋ ਜਖਮੀ ਹੋਣ ਕਾਰਨ ਇਹ ਵਿਚ ਹਿੱਸਾ ਨਹੀਂ ਲੈ ਸਕਣ ਗੇ । 26 ਦਸੰਬਰ ਤੋ ਟੈਸਟ ਸੀਰੀਜ ਸ਼ੁਰੂ ਹੋਵੇਗੀ । ਜੇਕਰ ਇਸ ਸਮੇ ਦੌਰਾਨ ਉਹ ਠੀਕ ਨਹੀਂ ਹੁੰਦੇ ਤਾ ਉਹ ਬਾਹਰ ਹੋ ਸਕਦੇ ਹਨ ।
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਚੋਟ ਲਗਣ ਕਾਰਨ ਪਹਿਲਾਂ ਹੀ ਟੈਸਟ ਸੀਰੀਜ਼ ਤੋ ਬਾਹਰ ਹੋ ਗਏ ਹਨ । ਇਸ ਤੋ ਇਲਾਵਾ ਏਕ ਹੋਰ ਖਿਡਾਰੀ ਲੁੰਗੀ ਇਨਗਿਡੀ ਨੇ ਸੱਟ ਲਗਨ ਕਾਰਨ ਪਹਿਲਾਂ ਟੀ-20 ਸੀਰੀਜ ਨਾ ਖੇਲੋਂ ਦਾ ਫ਼ੈਸਲਾ ਲਿਆ ਹੈ ਇਹਨਾ ਦੋਨਾ ਟਿਮਾ ਵਿਚਾਲੇ ਪਹਿਲਾ ਟੈਸਟ ਮੈਚ 26 ਦਸੰਬਰ ਨੂੰ ਸੇਚੂਰੀਅਨ ਵਿਚ ਖੇਡਿਆ ਜਾਵੇਗਾ । ਹੁਣ ਤਕ ਦੇ ਇਕ ਵਨਡੇ ਅਤੇ 16 ਟੀ-20 ਮੈਚ ਖੇਡੇਂ ਵਾਲੇ ਵਿਕਟਕੀਪਰ ਬੱਲੇਬਾਜ਼ ਟ੍ਰਿਸਟਨਸਟਬਸ ਨੂੰ ਪਹਿਲੀ ਵਾਰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਦਕਿ ਹੈਨਰਿਕ ਕਲਾਸੈਨ ਨੂੰ ਟੀਮ ਵਿੱਚੋ ਬਾਹਰ ਰਖਿਆ ਗਿਆ ਹੈ । ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆ ਦੋਨੋ ਟੀਮਾ ਹੀ ਵਿਸ਼ਵਕੱਪ ਚੈਮਪੀਅਨਛਿਪ ਦੀਆ ਤਿਆਰੀਆ ਪੂਰੇ ਜੋਰਾ ਸ਼ੋਰਾ ਨਾਲ ਕਰ ਰਹੀਆ ਹਨ ।
ਭਾਰਤ ਇਸ ਟੈਸਟ ਸੀਰੀਜ ਦੌਰਾਨ ਤਿੰਨ ਟੀ-20 ਤਿੰਨ ਵਨਡੇ ਅਤੇ ਦੋ ਟੈਸਟ ਮੈਚ ਖੇਡੇਗਾ । ਇਸ ਦੀ ਸ਼ੁਰੂਵਾਤ 10 ਦਸੰਬਰ ਤੋ ਡਰਬਨ ਚ ਪਹਿਲੇ ਟੀ-20 ਕੇ ਸਾਥ ਹੋਗੀ ।